ਫਿਰੋਜ਼ਪੁਰ : ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੰਡ ਵਾਲਾ ਵਿੱਚ ਰਾਜਨੀਤੀਕ ਮਾਹੌਲ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ ਨੂੰ ਛੱਡਦੇ ਹੋਏ ਪਿੰਡ ਦੇ ਕਰੀਬ 25 ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹ ਸ਼ਾਮਲ ਹੋਣ ਦੀ ਪ੍ਰਕਿਰਿਆ ਪਾਰਟੀ ਆਗੂ ਰੈਂਬੋ ਦੀ ਕੋਸ਼ਿਸ਼ਾਂ ਸਦਕਾ ਸੰਭਵ ਹੋਈ। ਇਸ ਸਬੰਧੀ ਮੀਟਿੰਗ ਹਰਬੰਸ ਸਿੰਘ ਦੇ ਘਰ ਹੋਈ ਜਿਸ ਵਿੱਚ ਕਾਂਗਰਸ ਪਾਰਟੀ ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਖ਼ਾਸ ਤੌਰ ’ਤੇ ਹਾਜ਼ਰੀ ਭਰੀ।
ਮੀਟਿੰਗ ਦੌਰਾਨ ਸ਼ਾਮਲ ਹੋਏ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨਾਲ ਆਪਣਾ ਨਾਤਾ ਤੋੜ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ, ਕੁਲਬੀਰ ਕੌਰ, ਨਵਜੀਤ ਕੌਰ, ਰਵਿੰਦਰ ਕੌਰ, ਦਵਿੰਦਰ ਕੌਰ, ਗਗਨਦੀਪ ਸਿੰਘ, ਲਖਵੀਰ ਕੌਰ, ਰਾਜਾ ਸਿੰਘ, ਕਮਲਜੀਤ ਕੌਰ, ਗੋਰਾ ਸਿੰਘ, ਕੁਲਜਿੰਦਰ ਸਿੰਘ, ਹਰਮਨ ਕੌਰ, ਗੁਰਲਾਲ ਸਿੰਘ, ਕਰਮਜੀਤ ਕੌਰ, ਬਲਵੀਰ ਸਿੰਘ ਮੈਂਬਰ, ਬਲਜੀਤ ਕੌਰ ਮੈਂਬਰ, ਵੀਰਪਾਲ ਸਿੰਘ ਸਾਬਕਾ ਮੈਂਬਰ, ਬੂਟਾ ਸਿੰਘ, ਜਸਵਿੰਦਰ ਕੌਰ, ਕਰਨੈਲ ਕੌਰ, ਮਨਜੀਤ ਕੌਰ, ਜਸਮੇਲ ਸਿੰਘ ਅਤੇ ਮਨਜੀਤ ਕੌਰ ਸਮੇਤ ਹੋਰ ਲੋਕਾਂ ਦਾ ਆਸ਼ੂ ਬੰਗੜ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਆਸ਼ੂ ਬੰਗੜ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਆਉਣ ’ਤੇ ਉਨ੍ਹਾਂ ਨੂੰ ਪੂਰਾ ਮਾਨ-ਸਨਮਾਨ ਤੇ ਹੱਕ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਰ ਇੱਕ ਕਾਰਕੁਨ ਨੂੰ ਇੱਜ਼ਤ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪਰਿਵਾਰ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਹੋਰਨਾਂ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਵੀ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਜਗਦੀਸ਼ ਸਿੰਘ ਜੰਡ ਵਾਲਾ, ਸਰਬਜੀਤ ਸਿੰਘ ਗਿੱਲ, ਨਛੱਤਰ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਬਰਾੜ, ਬਲਵੀਰ ਸਿੰਘ ਮੈਂਬਰ, ਮੇਜਰ ਸਿੰਘ ਬਾਬੇ, ਕਰਨੈਲ ਸਿੰਘ ਗਰੇਵਾਲ, ਗੁਰਤੇਜ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ, ਪਿਆਰਾ ਸਿੰਘ ਮਿਸਤਰੀ, ਮਲਕੀਤ ਸਿੰਘ ਸਾਬਕਾ ਮੈਂਬਰ, ਸੁਖਜਿੰਦਰ ਸਿੰਘ ਬਾਬੇ, ਪ੍ਰਕਾਸ਼ ਸਿੰਘ ਅਤੇ ਜੋਧਾ ਸਿੰਘ ਮੁੱਖ ਸਨ।
ਇਸ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਅਤੇ ਅਹੁਦੇਦਾਰ ਵੀ ਮੌਜੂਦ ਰਹੇ ਜਿਵੇਂ ਕਿ ਚੇਅਰਮੈਨ ਜਗਸੀਰ ਸਿੰਘ ਖੋਸਾ, ਬਲਾਕ ਪ੍ਰਧਾਨ ਕੰਵਲਪ੍ਰੀਤ ਸਿੰਘ ਗਿੱਲ, ਰੂਪ ਲਾਲ ਵੱਤਾ, ਰਾਕੇਸ਼ ਕੁਮਾਰ ਐੱਮਸੀ, ਜੋਬਨਜੀਤ ਧਾਲੀਵਾਲ ਜ਼ਿਲ੍ਹਾ ਸੈਕਟਰੀ, ਸਾਬਕਾ ਸਰਪੰਚ ਭਗਵੰਤ ਸਿੰਘ ਭੰਗਾਲੀ, ਜਸਵੀਰ ਸਿੰਘ ਕੋਟਲਾ, ਬਲਦੇਵ ਸਿੰਘ ਰੱਤਾਖੇੜਾ, ਜਗਜੀਤ ਸਿੰਘ ਭੋਲੂਵਾਲਾ, ਸਾਬਕਾ ਸਰਪੰਚ ਬੱਬਲ ਭੋਲੂਵਾਲਾ, ਅਜੀਤ ਸਿੰਘ ਬੱਧਨੀ ਗੁਲਾਬ ਸਿੰਘ, ਜਤਿੰਦਰ ਸਿੰਘ ਗੋਪੀ ਔਲਖ ਬਲਾਕ ਸੰਮਤੀ ਮੈਂਬਰ, ਕਮਲਜੀਤ ਸਿੰਘ ਪਿਆਰੇਆਣਾ, ਗੁਲਸ਼ਨ ਸ਼ਰਮਾ, ਸ਼ੇਰਾ ਚੰਦੜ, ਪਰਮਜੀਤ ਸਿੰਘ ਖੋਸਾ, ਭੁਪਿੰਦਰ ਸਿੰਘ ਪੱਤਲੀ, ਸਾਬਕਾ ਸਰਪੰਚ ਰਾਣਾ ਗਿੱਲ, ਵੀਰੂ ਗਿੱਲ, ਕਮਲ ਅਗਰਵਾਲ ਸ਼ਹਿਰੀ ਪ੍ਰਧਾਨ ਮੁੱਦਕੀ, ਸੁਖਚੈਨ ਸਿੰਘ ਖੋਸਾ, ਦਵਿੰਦਰ ਸਿੰਘ ਸੱਪਾਂਵਾਲੀ, ਬਲਜਿੰਦਰ ਸਿੰਘ ਨਿੱਕਾ ਅਤੇ ਅੰਗਰੇਜ਼ ਸਿੰਘ ਗਗਨ।
ਇਸੇ ਤਰ੍ਹਾਂ ਪਾਰਟੀ ਇੰਚਾਰਜ ਦਾ ਪੀ.ਏ. ਤਰਨ ਬੁੱਟਰ ਵੀ ਮੌਜੂਦ ਸੀ।
ਇਸ ਵੱਡੇ ਸਮਾਗਮ ਨੇ ਫਿਰੋਜ਼ਪੁਰ ਦਿਹਾਤੀ ਖੇਤਰ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਇਕ ਨਵੀਂ ਰਫ਼ਤਾਰ ਦਿੱਤੀ ਹੈ। ਪਿੰਡ ਜੰਡ ਵਾਲਾ ਦੇ ਪਰਿਵਾਰਾਂ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਸਥਾਨਕ ਸਿਆਸਤ ਵਿੱਚ ਕਾਫ਼ੀ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।