ਕੌਫੀ ਦੇ ਫਾਇਦੇ ਅਤੇ ਨੁਕਸਾਨ ਬਾਰੇ ਕਈ ਅਧਿਐਨ ਹੋ ਚੁੱਕੇ ਹਨ, ਪਰ ਹਾਲ ਹੀ ਵਿੱਚ ਕੀਤੇ ਇੱਕ ਅਧਿਐਨ ਵਿੱਚ ਪਹਿਲੀ ਵਾਰ ਇਹ ਪਾਇਆ ਗਿਆ ਹੈ ਕਿ ਹਫ਼ਤੇ ਵਿੱਚ ਪੰਜ ਦਿਨ ਜਾਂ ਉਸ ਤੋਂ ਵੱਧ ਕੌਫੀ ਪੀਣ ਵਾਲੇ ਵਿਅਕਤੀਆਂ ਵਿੱਚ ਦਿਲ ਦੀ ਬਿਮਾਰੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਸਕਦਾ ਹੈ। ਇਸ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਭਾਵੇਂ ਵਿਅਕਤੀ ਸਿਹਤਮੰਦ ਕਿਉਂ ਨਾ ਹੋਵੇ, ਜੇ ਉਹ ਲੰਬੇ ਸਮੇਂ ਤੋਂ ਨਿਯਮਤ ਤੌਰ ‘ਤੇ ਜ਼ਿਆਦਾ ਕੌਫੀ ਪੀਦਾ ਹੈ, ਤਾਂ ਉਸ ਦੀ ਕਾਰਡੀਓਵੈਸਕੁਲਰ ਸਿਹਤ ਪ੍ਰਭਾਵਿਤ ਹੋ ਸਕਦੀ ਹੈ।
ਅਧਿਐਨ ਦਾ ਵਿਸਤਾਰ
ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ, ਅਧਿਐਨ ਵਿੱਚ 92 ਸਿਹਤਮੰਦ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਸੀ। ਅਧਿਐਨ ਦੇ ਸ਼ੁਰੂਆਤ ਵਿੱਚ ਹਰ ਵਿਅਕਤੀ ਦਾ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਮਾਪਿਆ ਗਿਆ। ਨਾਲ ਹੀ ਖੂਨ ਵਿੱਚ ਕੈਫੀਨ ਦੀ ਮਾਤਰਾ ਦੀ ਵੀ ਜਾਂਚ ਕੀਤੀ ਗਈ।
ਖੋਜਕਰਤਾਵਾਂ ਨੇ ਇਹ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਨਿਯਮਤ ਤੌਰ ‘ਤੇ ਕੈਫੀਨ ਦਾ ਸੇਵਨ ਕੀਤਾ, ਉਨ੍ਹਾਂ ਵਿੱਚ ਪੈਰਾਸਿਮਪੈਥੀਟਿਕ ਸਿਸਟਮ ਕਮਜ਼ੋਰ ਹੋ ਗਿਆ। ਇਸ ਕਾਰਨ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਵੱਧ ਗਈ।
ਕਿੰਨੀ ਕੌਫੀ ਖ਼ਤਰਨਾਕ ਹੈ?
ਅਧਿਐਨ ਵਿੱਚ ਪਾਇਆ ਗਿਆ ਕਿ 19% ਲੋਕ ਲੰਬੇ ਸਮੇਂ ਤੋਂ ਕੈਫੀਨ ਦੀ ਆਦਤ ਵਾਲੇ ਸਨ। ਇਹ ਲੋਕ ਇੱਕ ਦਿਨ ਵਿੱਚ ਲਗਭਗ 400 ਮਿਲੀਗ੍ਰਾਮ ਕੈਫੀਨ ਲੈਂਦੇ ਸਨ, ਜੋ ਕਿ ਦਿਨ ਦੇ ਚਾਰ ਕੱਪ ਕੌਫੀ, ਦੋ ਐਨਰਜੀ ਡਰਿੰਕਸ ਜਾਂ 10 ਕੈਨ ਸੋਡਾ ਦੇ ਬਰਾਬਰ ਹੁੰਦੀ ਹੈ।
ਹਾਲਾਂਕਿ 400 ਮਿਲੀਗ੍ਰਾਮ ਕੈਫੀਨ ਸਿਹਤਮੰਦ ਵਿਅਕਤੀਆਂ ਲਈ ਸਹੀ ਮੰਨੀ ਜਾਂਦੀ ਹੈ, ਪਰ ਜੇ ਇਸ ਤੋਂ ਵੱਧ ਕੈਫੀਨ ਲਿਆ ਜਾਵੇ, ਤਾਂ ਇਹ ਦਿਲ ਦੀ ਧੜਕਨ ਅਤੇ ਬਲੱਡ ਪ੍ਰੈਸ਼ਰ ਨੂੰ ਵਧਾਉਣ ਲੱਗਦੀ ਹੈ। ਲੰਬੇ ਸਮੇਂ ਤੱਕ ਇਹ ਆਦਤ ਰਹੇ, ਤਾਂ ਦਿਲ ਦੇ ਦੌਰੇ ਅਤੇ ਕਾਰਡੀਓਵੈਸਕੁਲਰ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਹੋਰਨ ਸਾਵਧਾਨੀਆਂ
ਮਾਹਿਰਾਂ ਦਾ ਕਹਿਣਾ ਹੈ ਕਿ ਕੌਫੀ ਦੇ ਸੇਵਨ ਨੂੰ ਸੀਮਤ ਰੱਖਣਾ ਜ਼ਰੂਰੀ ਹੈ। ਕੈਫੀਨ ਸਿਰਫ ਕੌਫੀ ਵਿੱਚ ਨਹੀਂ, ਸਗੋਂ ਚਾਹ, ਸੋਡਾ ਅਤੇ ਐਨਰਜੀ ਡਰਿੰਕਸ ਵਿੱਚ ਵੀ ਹੁੰਦੀ ਹੈ। ਲੋਕਾਂ ਨੂੰ ਆਪਣੀ ਦਿਨਚਰਿਆ ਵਿੱਚ ਕੈਫੀਨ ਦੀ ਮਾਤਰਾ ‘ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਦਿਲ ਅਤੇ ਸਿਹਤ ਨਾਲ ਸਬੰਧਤ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ।
ਇਸ ਅਧਿਐਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਕੌਫੀ ਮਨ ਨੂੰ ਤਾਜ਼ਗੀ ਦੇਣ ਵਾਲੀ ਪੀਣੀ ਹੈ, ਪਰ ਇਸ ਦਾ ਅਤਿ ਸੇਵਨ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।