ਲੁਧਿਆਣਾ – ਥਾਣਾ ਫੋਕਲ ਪੁਆਇੰਟ ਦੇ ਅਧੀਨ ਚੱਲ ਰਹੀ 30 ਸਾਲ ਪੁਰਾਣੀ ਢੰਢਾਰੀ ਕਲਾਂ ਪੁਲਸ ਚੌਕੀ ਨੂੰ ਜ਼ਮੀਨੀ ਵਿਵਾਦ ਕਾਰਨ ਕੋਰਟ ਦੇ ਹੁਕਮਾਂ ਅਨੁਸਾਰ ਖਾਲੀ ਕੀਤਾ ਜਾ ਰਿਹਾ ਹੈ। ਕਰੀਬ 600 ਗਜ਼ ਜ਼ਮੀਨ ਨੂੰ ਲੈ ਕੇ 2015 ਤੋਂ ਚੱਲ ਰਿਹਾ ਕੇਸ ਦਿਨੇਸ਼ ਕੁਮਾਰ ਦੇ ਹੱਕ ਵਿੱਚ ਆਇਆ, ਜਿਸ ’ਤੇ ਕੋਰਟ ਨੇ ਪੁਲਸ ਨੂੰ ਤੁਰੰਤ ਸਥਾਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ।
ਹਾਲ ਵਿੱਚ ਤਿੰਨ ਕਮਰੇ ਖਾਲੀ ਕਰਕੇ ਤਾਲਾ ਲਗਾ ਚਾਬੀ ਮਾਲਕ ਦਿਨੇਸ਼ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ, ਜਦਕਿ ਬਾਕੀ ਸਾਮਾਨ ਫੋਕਲ ਪੁਆਇੰਟ ਥਾਣਾ ਕੰਪਲੈਕਸ ਵਿੱਚ ਭੇਜਿਆ ਜਾ ਰਿਹਾ ਹੈ। ਨਿਰਧਾਰਿਤ ਮਿਤੀ 18 ਅਗਸਤ ਤੱਕ ਪੂਰੀ ਚੌਕੀ ਖਾਲੀ ਕਰ ਦਿੱਤੀ ਜਾਵੇਗੀ।
ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਜੇ ਤੱਕ ਨਵੀਂ ਸਥਾਈ ਜਗ੍ਹਾ ਨਹੀਂ ਦਿੱਤੀ ਗਈ। ਇਸ ਫ਼ੈਸਲੇ ਦਾ ਕੁਝ ਪਿੰਡਾਂ ਵੱਲੋਂ ਵਿਰੋਧ ਵੀ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਮੁਤਾਬਕ ਇਸ ਖੇਤਰ ਵਿੱਚ ਜੁਰਮ ਵੱਧ ਹੁੰਦੇ ਹਨ ਤੇ ਨੇੜੇ ਪੁਲਸ ਚੌਕੀ ਹੋਣਾ ਲਾਜ਼ਮੀ ਹੈ।