ਵਿਟਾਮਿਨ ਬੀ12 ਦੀ ਘਾਟ ਨਾਲ ਯਾਦਦਾਸ਼ਤ ਘਟਦੀ, ਇਕਾਗਰਤਾ ਟੁੱਟਦੀ ਅਤੇ ਵਧਦਾ ਹੈ ਅਲਜ਼ਾਈਮਰ ਦਾ ਖ਼ਤਰਾ
ਸਾਡਾ ਦਿਮਾਗ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਜੋ ਹਰ ਛੋਟੀ ਤੋਂ ਛੋਟੀ ਕਿਰਿਆ ਨੂੰ ਕੰਟਰੋਲ ਕਰਦਾ ਹੈ। ਇਸਦੀ ਸਿਹਤ ਲਈ ਕਈ ਕਿਸਮ ਦੇ ਪੋਸ਼ਟਿਕ ਤੱਤਾਂ ਅਤੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਜੇਕਰ ਇਹ ਪੋਸ਼ਕ ਤੱਤ ਸਰੀਰ ਨੂੰ ਪੂਰੇ ਨਹੀਂ ਮਿਲਦੇ, ਤਾਂ ਯਾਦਦਾਸ਼ਤ ਕਮਜ਼ੋਰ ਹੋਣ ਤੋਂ ਲੈ ਕੇ ਗੰਭੀਰ ਬਿਮਾਰੀਆਂ ਤੱਕ ਦੇ ਖ਼ਤਰੇ ਵਧ ਜਾਂਦੇ ਹਨ। ਖ਼ਾਸ ਕਰਕੇ ਵਿਟਾਮਿਨ ਬੀ12 ਨੂੰ ਦਿਮਾਗ ਦੀ ਕਾਰਗੁਜ਼ਾਰੀ ਨਾਲ ਸੀਧਾ ਜੋੜਿਆ ਜਾਂਦਾ ਹੈ। ਇਸਦੀ ਕਮੀ ਦਿਮਾਗੀ ਸਮਰੱਥਾ ਅਤੇ ਯਾਦਦਾਸ਼ਤ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਸਕਦੀ ਹੈ।
ਵਿਟਾਮਿਨ ਬੀ12 ਦੀ ਮਹੱਤਤਾ
ਵਿਟਾਮਿਨ ਬੀ12 ਦਿਮਾਗ ਅਤੇ ਨਰਵਸ ਸਿਸਟਮ ਦੇ ਸਹੀ ਕੰਮਕਾਜ ਲਈ ਜ਼ਰੂਰੀ ਹੈ। ਇਸਦੀ ਕਮੀ ਨਾਲ ਮਰੀਜ਼ ਨੂੰ ਇਹ ਸਮੱਸਿਆਵਾਂ ਹੋ ਸਕਦੀਆਂ ਹਨ:
- ਯਾਦਦਾਸ਼ਤ ਕਮਜ਼ੋਰ ਹੋਣਾ
- ਇਕਾਗਰਤਾ ਦੀ ਘਾਟ
- ਮਾਨਸਿਕ ਥਕਾਵਟ
- ਭੁੱਲਣ ਦੀ ਬਿਮਾਰੀ
ਜੇਕਰ ਇਹ ਕਮੀ ਲੰਬੇ ਸਮੇਂ ਤੱਕ ਰਹਿੰਦੀ ਹੈ, ਤਾਂ ਡਿਮੇਂਸ਼ੀਆ ਅਤੇ ਅਲਜ਼ਾਈਮਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਕਿਹੜੇ ਭੋਜਨ ’ਚ ਮਿਲਦਾ ਹੈ ਵਿਟਾਮਿਨ ਬੀ12?
ਵਿਟਾਮਿਨ ਬੀ12 ਮੁੱਖ ਤੌਰ ’ਤੇ ਮਾਸਾਹਾਰੀ ਭੋਜਨਾਂ ਵਿੱਚ ਪਾਇਆ ਜਾਂਦਾ ਹੈ।
- ਮੀਟ, ਮੱਛੀ, ਆਂਡੇ
- ਦੁੱਧ, ਦਹੀਂ, ਪਨੀਰ ਵਰਗੇ ਡੇਅਰੀ ਉਤਪਾਦ
ਸ਼ਾਕਾਹਾਰੀ ਲੋਕਾਂ ਵਿੱਚ ਇਹ ਘਾਟ ਵਧੇਰੇ ਆਮ ਹੁੰਦੀ ਹੈ ਕਿਉਂਕਿ ਸਬਜ਼ੀਆਂ ਅਤੇ ਅਨਾਜ ਵਿੱਚ ਬੀ12 ਬਹੁਤ ਘੱਟ ਜਾਂ ਨਹੀਂ ਹੁੰਦਾ। ਇਸ ਕਾਰਨ ਸ਼ਾਕਾਹਾਰੀ ਲੋਕਾਂ ਨੂੰ ਫੋਰਟੀਫਾਈਡ ਭੋਜਨ (ਸੋਇਆ ਦੁੱਧ, ਅਨਾਜ) ਜਾਂ ਸਪਲੀਮੈਂਟਸ ਦੀ ਲੋੜ ਪੈਂਦੀ ਹੈ।
ਕੌਣ ਵਧੇਰੇ ਖ਼ਤਰੇ ਵਿੱਚ ਹੈ?
- ਜਿਨ੍ਹਾਂ ਦੀ ਪਾਚਨ ਪ੍ਰਣਾਲੀ ਕਮਜ਼ੋਰ ਹੈ
- ਜਿਨ੍ਹਾਂ ਨੇ ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ ਹੈ
- ਕੁਝ ਦਵਾਈਆਂ ਖਾਣ ਵਾਲੇ ਲੋਕ
ਇਹ ਲੋਕ ਵਿਟਾਮਿਨ ਬੀ12 ਨੂੰ ਸਰੀਰ ਵਿੱਚ ਢੰਗ ਨਾਲ ਜਜ਼ਬ ਨਹੀਂ ਕਰ ਸਕਦੇ।
ਲੱਛਣ ਜੋ ਨਜ਼ਰਅੰਦਾਜ਼ ਨਾ ਕਰੋ
- ਲਗਾਤਾਰ ਥਕਾਵਟ
- ਚੱਕਰ ਆਉਣਾ
- ਹੱਥਾਂ-ਪੈਰਾਂ ਵਿੱਚ ਝਰਨਾਹਟ
- ਯਾਦਦਾਸ਼ਤ ਘਟਣਾ ਜਾਂ ਧਿਆਨ ਨਾ ਲੱਗਣਾ
- ਮੂਡ ਸਵਿੰਗ, ਡਿਪਰੈਸ਼ਨ, ਚਿੜਚਿੜਾਪਨ
- ਜੀਭ ਵਿੱਚ ਸੋਜ, ਚਮੜੀ ’ਤੇ ਪੀਲਾਪਨ, ਸਾਹ ਚੜ੍ਹਣਾ
ਇਲਾਜ ਅਤੇ ਰੋਕਥਾਮ
ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਨ ਲਈ ਨਿਯਮਿਤ ਤੌਰ ’ਤੇ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ:
- ਮਾਸ, ਆਂਡੇ, ਦੁੱਧ, ਪਨੀਰ
- ਸ਼ਾਕਾਹਾਰੀਆਂ ਲਈ ਫੋਰਟੀਫਾਈਡ ਅਨਾਜ ਅਤੇ ਸੋਇਆ ਦੁੱਧ
- ਗੰਭੀਰ ਮਾਮਲਿਆਂ ਵਿੱਚ ਡਾਕਟਰ ਟੀਕਿਆਂ ਜਾਂ ਗੋਲੀਆਂ ਦੇ ਰੂਪ ਵਿੱਚ ਸਪਲੀਮੈਂਟ ਲਿਖ ਸਕਦੇ ਹਨ
ਦਿਮਾਗ ਦੀ ਸਿਹਤ ਲਈ ਹੋਰ ਜ਼ਰੂਰੀ ਪੋਸ਼ਕ ਤੱਤ
ਸਿਹਤ ਮਾਹਿਰਾਂ ਦੇ ਅਨੁਸਾਰ ਸਿਰਫ਼ ਬੀ12 ਹੀ ਨਹੀਂ, ਬਲਕਿ ਓਮੇਗਾ-3 ਫੈਟੀ ਐਸਿਡ, ਆਇਰਨ ਅਤੇ ਵਿਟਾਮਿਨ ਡੀ ਵੀ ਦਿਮਾਗ ਲਈ ਬਹੁਤ ਮਹੱਤਵਪੂਰਨ ਹਨ।
ਦਿਮਾਗੀ ਸਿਹਤ ਲਈ ਜੀਵਨ ਸ਼ੈਲੀ
- ਨਿਯਮਿਤ ਕਸਰਤ ਕਰੋ
- ਕਾਫ਼ੀ ਨੀਂਦ ਲਵੋ
- ਤਣਾਅ ਤੋਂ ਬਚੋ
- ਸ਼ਤਰੰਜ, ਪਹੇਲੀਆਂ ਵਰਗੀਆਂ ਮਾਨਸਿਕ ਖੇਡਾਂ ਖੇਡੋ
- ਧਿਆਨ ਅਤੇ ਯੋਗਾ ਨਾਲ ਮਨ ਨੂੰ ਸ਼ਾਂਤ ਰੱਖੋ