ਜਲੰਧਰ ਵਿੱਚ ਹੋਏ ਗ੍ਰੇਨੇਡ ਧਮਾਕੇ ਮਾਮਲੇ ’ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 3 ਨਾਬਾਲਿਗਾਂ ਸਮੇਤ 6 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਗ੍ਰਿਫਤਾਰੀਆਂ ਪੰਜਾਬ ਤੇ ਰਾਜਸਥਾਨ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਹੋਈਆਂ। ਜੈਪੁਰ ਤੇ ਟੋਂਕ ਇਲਾਕਿਆਂ ’ਚ ਛਾਪੇਮਾਰੀ ਕਰਕੇ ਸਾਰੇ ਮੁਲਜ਼ਮ ਕਾਬੂ ਕੀਤੇ ਗਏ।
ਯਾਦ ਰਹੇ ਕਿ 7 ਜੁਲਾਈ 2025 ਨੂੰ ਸ਼ਰਾਬ ਕਾਰੋਬਾਰੀ ਦੀ ਦੁਕਾਨ ਸਾਹਮਣੇ ਗ੍ਰੇਨੇਡ ਸੁੱਟਿਆ ਗਿਆ ਸੀ, ਜਿਸ ਨਾਲ ਖੇਤਰ ਵਿੱਚ ਹੜਕੰਪ ਮਚ ਗਿਆ ਸੀ।