ਤਰਨਤਾਰਨ: ਅੰਮ੍ਰਿਤਸਰ–ਭਿਖੀਵਿੰਡ ਰੋਡ ‘ਤੇ ਕਸਬਾ ਝਬਾਲ ਨੇੜੇ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪੰਜਾਬ ਪੁਲਿਸ ਦੀ ਐਮਟੀਓ ਬ੍ਰਾਂਚ ਨਾਲ ਸੰਬੰਧਤ ਪੈਟ੍ਰੋਲਿੰਗ ਬਲੈਰੋ ਗੱਡੀ (ਨੰਬਰ PB 65 AX 7721) ਨੇ ਉਲਟ ਪਾਸੇ ਤੋਂ ਆ ਰਹੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ।ਟੱਕਰ ਏਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ—ਪਿੰਡ ਮੰਨਣ ਨਿਵਾਸੀ ਵਿਕਰਮਜੀਤ ਸਿੰਘ ਉਰਫ਼ ਵਿੱਕੀ (ਪੁੱਤਰ ਕੁਲਦੀਪ ਸਿੰਘ) ਅਤੇ ਸਿਮਰਜੀਤ ਸਿੰਘ ਉਰਫ਼ ਸਿੰਮੀ (ਪੁੱਤਰ ਸਕੱਤਰ ਸਿੰਘ)—ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਕਿਸੇ ਕੰਮ ਲਈ ਮੋਟਰਸਾਈਕਲ ‘ਤੇ ਝਬਾਲ ਵੱਲ ਜਾ ਰਹੇ ਸਨ।ਹਾਦਸੇ ਦੀ ਖ਼ਬਰ ਮਿਲਦੇ ਹੀ ਝਬਾਲ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ।
ਝਬਾਲ ਨੇੜੇ ਸੜਕ ਹਾਦਸਾ: ਪੈਟ੍ਰੋਲਿੰਗ ਗੱਡੀ ਦੀ ਟੱਕਰ ਨਾਲ 2 ਦੋਸਤਾਂ ਦੀ ਮੌਤ…
